ਸੁਖਜਿੰਦਰ ਰੰਧਾਵਾ ਨੇ ਸੋਨੀਆ ਗਾਂਧੀ ਦੀ 6 ਅਪ੍ਰੈਲ ਨੂੰ ਜੈਪੁਰ 'ਚ ਕਾਂਗਰਸ ਦੀ ਹੋਣ ਵਾਲੀ ਰੈਲੀ ਸਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ
ਡੇਰਾ ਬਾਬਾ ਨਾਨਕ, 28 ਮਾਰਚ 2024 - ਅੱਜ ਰਾਜਸਥਾਨ ਕਾਂਗਰਸ ਮਾਮਲਿਆਂ ਦੇ ਪ੍ਰਭਾਰੀ ਅਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਾਂਗਰਸ ਪਾਰਟੀ ਦੀ ਚੇਅਰਪਰਸਨ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਰਾਜਸਥਾਨ ਤੋਂ ਰਾਜਸਭਾ ਮੈਂਬਰ ਸੋਨੀਆ ਗਾਂਧੀ ਦੇ ਜੈਪੁਰ ਦੌਰੇ ਸੰਬੰਧੀ ਰਾਜਸਥਾਨ ਦੇ ਸੀਨੀਅਰ ਕਾਂਗਰਸੀ ਆਗੂਆਂ ਸਾਬਕਾ ਮੁੱਖ ਮੰਤਰੀ ਰਾਜਸਥਾਨ ਅਸ਼ੋਕ ਗਹਿਲੋਤ ਅਤੇ ਰਾਜਸਥਾਨ ਵਿਧਾਨਸਭਾ ਦੇ ਸਾਬਕਾ ਸਪੀਕਰ ਸੀ ਪੀ ਜੋਸੀ ਸਮੇਤ ਪਾਰਟੀ ਵਿਧਾਇਕਾਂ ਤੇ ਪਾਰਟੀ ਨੇਤਾਵਾਂ ਨਾਲ ਪੀ ਪੀ ਸੀ ਦੇ ਵਾਰ ਰੂਮ ਵਿਚ ਸ੍ਰੀਮਤੀ ਸੋਨੀਆਂ ਗਾਂਧੀ ਦੇ ਪ੍ਰਸਤਾਵਿਤ ਜੈਪੁਰ ਦੌਰੇ ਸਬੰਧੀ ਉਚ ਪੱਧਰੀ ਮੀਟਿੰਗ ਕਰਕੇ ਜੈਪੁਰ ਵਿਖੇ ਹੋਣ ਵਾਲੀ ਕਾਂਗਰਸ ਦੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਸੁਖਜਿੰਦਰ ਸਿੰਘ ਰੰਧਾਵਾ ਨੇ ਰਾਜਸਥਾਨ ਦੀ ਉਚ ਕੋਟੀ ਦੀ ਲੀਡਰਸ਼ਿਪ ,ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵਿਧਾਇਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕਾਂਗਰਸ ਪਾਰਟੀ ਦੀ ਚੇਅਰਪਰਸਨ ਅਤੇ ਸਾਬਕਾ ਪ੍ਰਧਾਨ ਆਲ ਇੰਡੀਆ ਕਮੇਟੀ ਤੇ ਰਾਜਸਥਾਨ ਤੋ ਰਾਜ ਸਭਾ ਮੈਂਬਰ ਸ੍ਰੀਮਤੀ ਸੋਨੀਆ ਗਾਂਧੀ ਦੀ 6 ਅਪ੍ਰੈਲ ਨੂੰ ਜੈਪੁਰ ਵਿਖੇ ਹੋਣ ਵਾਲੀ ਵਿਸ਼ਾਲ ਰੈਲੀ ਲਈ ਜੰਗੀ ਪੱਧਰ ਤੇ ਤਿਆਰੀਆਂ ਵਿੱਢਣ ਅਤੇ ਬੂਥ ਲੈਵਲ ਤੱਕ ਦੇ ਵਰਕਰਾਂ ਤੱਕ ਇਸ ਵਿਸ਼ਾਲ ਰੈਲੀ ਦੀ ਸਫਲਤਾ ਲਈ ਪਹੁੰਚ ਕਰਨ ਤਾਂ ਕਿ ਸ੍ਰੀਮਤੀ ਸੋਨੀਆ ਗਾਂਧੀ ਦੀ ਵਿਸ਼ਾਲ ਰੈਲੀ ਵਿਚ ਲੱਖਾਂ ਦੀ ਗਿਣਤੀ ਵਿਚ ਕਾਂਗਰਸੀ ਵਰਕਰਾਂ ਦਾ ਇਕੱਠ ਕਰਕੇ ਭਾਜਪਾ ਨੂੰ ਜੜ੍ਹੋਂ ਅਖਾੜਿਆ ਜਾ ਸੱਕੇ ਮੀਡੀਆ ਨੂੰ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਨਜ਼ਦੀਕੀ ਸਾਥੀ ਕਿਸ਼ਨ ਚੰਦਰ ਮਹਾਜਨ ਨੇ ਦਿਤੀ।